ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਸਿਮਰਨ)
ਨਵੀਂ ਦਿੱਲੀ : ਇੱਥੋਂ ਦੇ ਵਸੰਤ ਵਿਹਾਰ ਥਾਣੇ ‘ਚ ਤਾਇਨਾਤ ਦਿੱਲੀ ਪੁਲਿਸ ਦੇ ਜਵਾਨ ਨੇ ਸਰਵਿਸ ਪਿਸਤੌਲ ਨਾਲ ਗੋਲ਼ੀ ਮਾਰ ਕੇ ਆਤਮਹੱਤਿਆ ਕਰ ਲਈ। ਸੰਦੀਪ ਕੁਮਾਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਟਿਕ-ਟਾਕ ‘ਤੇ ਵੀਡੀਓ ਬਣਾ ਕੇ ਪੋਸਟ ਕੀਤਾ ਸੀ। ਵੀਡੀਓ ‘ਚ ਉਸ ਨੇ ਖ਼ੁਦ ਨੂੰ ਉਦਾਸ ਦੱਸਦਿਆਂ ਪਰਿਵਾਰ ਲਈ ਚੰਗਾ ਸਾਬਤ ਨਾ ਹੋਣ ਦੀ ਗੱਲ ਆਖੀ ਸੀ।
ਸੰਦੀਪ ਦੇ ਮੋਬਾਇਲ ਤੋਂ ਵੀਡੀਓ ਪ੍ਰਾਪਤ ਹੋਇਆ ਹੈ ਪਰ ਸੁਸਾਇਡ ਨੋਟ ਨਹੀਂ ਹੈ। ਜਿਸ ਵੇਲੇ ਥਾਣਾ ਸਟਾਫ਼ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਉਸ ਵੇਲੇ ਸੰਦੀਪ ਨੇ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਸੰਦੀਪ ਦੇ ਇਕ ਸਾਥੀ ਨੇ ਦੱਸਿਆ ਕਿ ਉਸ ਨੇ ਥਾਣੇ ‘ਚ ਪਿਸਤੌਲ ਕੱਢ ਕੇ ਖ਼ੁਦ ਨੂੰ ਗੋਲ਼ੀ ਮਾਰ ਲਈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਾਹ ‘ਚ ਹੀ ਉਸ ਨੇ ਦਮ ਤੋੜ ਦਿੱਤਾ।
ਹਰਿਆਣਾ ‘ਚ ਇੱਜਰ ਦੇ ਰਹਿਣ ਵਾਲੇ ਸੰਦੀਪ ਦੇ ਪਰਿਵਾਰ ”ਚ ਮਾਤਾ-ਪਿਤਾ, ਪਤਨੀ ਤੇ ਦੋ ਬੱਚੇ ਹਨ। ਪਰਿਵਾਰ ਵਾਲੇ ਉਸ ਦੀ ਖੁਦਕੁਸ਼ੀ ਤੋਂ ਹੈਰਾਨ ਹਨ ਕਿ ਆਖ਼ਿਰ ਸੰਦੀਪ ਨੇ ਇਹ ਕਦਮ ਕਿਉਂ ਚੁੱਕਿਆ।