ਪੰਨੂ ਵੱਲੋਂ ਚੀਨ ਦੀ ਹਮਾਇਤ ਕਰਨਾ ਸਿੱਖ ਜਵਾਨਾਂ ਦੀ ਸ਼ਹੀਦੀ ਦਾ ਅਪਮਾਨ : ਗਿੱਲ

    0
    147

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਸਿਮਰਨ)

    ਸਰੀ : ਸਿੱਖਸ ਫਾਰ ਜਸਟਿਸ ਵੱਲੋਂ ਭਾਰਤ-ਚੀ ਸਰਹੱਦੀ ਵਿਵਾਦ ਦੌਰਾਨ ਚਾਰ ਪੰਜਾਬੀ ਸਿੱਖ ਫੌਜੀਆਂ ਸਣੇ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਉਪਰੰਤ ਚੀਨ ਦੀ ਹਮਾਇਤ ਕੀਤੇ ਜਾਣ ਵਾਲੇ ਬਿਆਨ ਦੀ ਰੇਡੀਓ ਇੰਡੀਆ ਦੇ ਸੀ.ਈ.ਓ ਮਨਿੰਦਰ ਗਿੱਲ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਨੂ ਨੇ ਇਸ ਨਾਜ਼ੁਕ ਘੜੀ ‘ਚ ਚੀਨੀ ਰਾਸ਼ਟਰਪਤੀ ਨੂੰ ਪੱਤਰ ਲਿਖਦਿਆਂ ਜੋ ਚੀਨ ਦੀ ਹਮਾਇਤ ਕਰਨ ਦੀ ਗੱਲ ਕਹੀ ਹੈ, ਉਹ ਇੱਕ ਸ਼ਰਾਰਤ ਤੋਂ ਵੱਧ ਕੁੱਝ ਨਹੀਂ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਪੰਨੂ ਨਾਮ ਦਾ ਵਿਅਕਤੀ ਭਾਰਤ ਵਿਰੋਧੀ ਏਜੰਸੀਆਂ ਦੇ ਹੱਥਾਂ ‘ਚ ਖੇਡਦਿਆਂ ਅਕਸਰ ਹੀ ਅਜਿਹੀ ਬਿਆਨਬਾਜ਼ੀ ਕਰਦਾ ਰਹਿੰਦਾ ਹੈ ਜਿਸਦਾ ਬਹਗਿਣਤੀ ਸਿੱਖਾਂ ਨਾਲ ਕੋਈ ਸੰਬੰਧ ਨਹੀਂ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਨੇ ਭਾਰਤ ਦੀ ਅਜ਼ਾਦੀ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਜਦੋਂ ਵੀ ਦੇਸ਼ ਉੱਪਰ ਕੋਈ ਆਫਤ ਆਈ ਹੈ ਉਨ੍ਹਾਂ ਨੇ ਹਮੇਸ਼ਾਂ ਦੇਸ਼ ਦੀ ਰਾਖੀ ਲਈ ਮੋਹਰੀ ਭੂਮਿਕਾ ਨਿਭਾਈ ਹੈ। ਪਰ ਪੰਨੂ ਨੇ ਹਰ ਸਮੇਂ ਸ਼ਰਾਰਤੀ ਬਿਆਨਬਾਜ਼ੀ ਕਰਦਿਆਂ ਸਿੱਖਾਂ ਦੀ ਬਹਾਦਰੀ ਅਤੇ ਦੇਸ਼ ਭਗਤੀ ਨੂੰ ਦਾਅ ਉੱਪਰ ਲਾਉਣ ਦਾ ਕੋਝਾ ਯਤਨ ਕੀਤਾ ਹੈ।

    ਉਨ੍ਹਾਂ ਨੇ ਕਿਹਾ ਕਿ ਤਾਜ਼ਾ ਘਟਨਾ ਜਿਸ ‘ਚ 20 ਭਾਰਤੀ ਜਵਾਨਾਂ ਦੇ ਨਾਲ ਚਾਰ ਸਿੱਖ ਜਵਾਨ ਵੀ ਸ਼ਹੀਦ ਹੋਏ ਹਨ, ਦੇ ਸੰਬੰਧ ‘ਚ ਪੰਨੂ ਉਨ੍ਹਾਂ ਬਹਾਦਰ ਸਪੂਤਾਂ ਦੀ ਸ਼ਹਾਦਤ ਨੂੰ ਸਲਾਮ ਕਰਨ ਦੀ ਬਜਾਏ ਚੀਨ ਦੇ ਵਿਸਾਹਘਾਤ ਦੀ ਵਡਿਆਈ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਨੂ ਚੀਨ ਦੀ ਹਮਾਇਤ ਦੇ ਨਾਲ ਸਿੱਖ ਫੌਜੀ ਸ਼ਹੀਦਾਂ ਦਾ ਵੀ ਅਪਮਾਨ ਕਰ ਰਿਹਾ ਹੈ। ਉਨ੍ਹਾਂ ਨੇ ਪੰਨੂ ਦੇ ਉਸ ਬਿਆਨ ਕਿ ਸਿੱਖ ਫੌਜੀ ਭਾਰਤ ਖ਼ਿਲਾਫ਼ ਬਗਾਵਤ ਕਰ ਦੇਣ ਅਤੇ ਉਨ੍ਹਾਂ ਦੀ ਸੰਸਥਾ ਸਿੱਖ ਫੌਜੀਆਂ ਨੂੰ ਭਾਰਤ ਨਾਲੋਂ ਵਧੇਰੇ ਤਨਖ਼ਾਹਾਂ ਦੇਵੇਗੀ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਇਸਨੂੰ ਪੰਨੂ ਦੀ ਅਕ੍ਰਿਤਘਣਤਾ ਦੀ ਸਿਖਰ ਕਰਾਰ ਦਿੱਤਾ ਹੈ।

    ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਨੂ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਆਪਣਾ ਨਿੱਜੀ ਬਿਜਨੈੱਸ ਚਲਾ ਰਿਹਾ ਹੈ ਤੇ ਭੋਲੇ ਭਾਲੇ ਸਿੱਖਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬਹੁਗਿਣਤੀ ਸਿੱਖਾਂ ਦੀ ਖਾਲਿਸਤਾਨ ਦੀ ਮੰਗ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਖਾਲਿਸਤਾਨ ਦੇ ਨਾਮ ਉੱਪਰ ਰਾਏਸ਼ੁਮਾਰੀ ਕਰਾਉਣ ਦਾ ਸੱਦਾ ਦੇ ਰਿਹਾ ਹੈ, ਜਿਸਨੂੰ ਉਹ ਚੈਲੰਜ ਕਰਦੇ ਹਨ ਕਿ ਉਹ ਇਸ ਮੁੱਦੇ ‘ਤੇ ਸਿੱਖ ਵਸੋਂ ਵਾਲੇ ਸ਼ਹਿਰ ਸਰੀ ‘ਚ ਹੀ ਵੋਟਾਂ ਕਰਾ ਕੇ ਵੇਖ ਲਵੇ।

    LEAVE A REPLY

    Please enter your comment!
    Please enter your name here