ਪਹਿਲੀ ਬਾਰਸ਼ ਨੇ ਹੀ ਕੀਤਾ ਜਲਥਲ, ਹੁਣ ਪੈਂਦਾ ਰਹੇਗਾ ਮੀਂਹ :

    0
    153
    Even more rain!

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਗਰਮੀ ਤੇ ਨਮੀ ਨਾਲ ਜੂਝ ਰਹੇ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ-ਐੱਨਸੀਆਰ ਵਿੱਚ ਸੋਮਵਾਰ ਨੂੰ ਮੀਂਹ ਪਿਆ। ਦਿੱਲੀ-ਐਨਸੀਆਰ ਦੇ ਬਹੁਤੇ ਇਲਾਕਿਆਂ ਵਿੱਚ ਸੋਮਵਾਰ ਸਵੇਰ ਤੋਂ ਤੇਜ਼ ਬਾਰਸ਼ ਹੋ ਰਹੀ ਹੈ। ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਰੁਕ-ਰੁਕ ਕੇ ਬਾਰਸ਼ ਦਾ ਇਹ ਦੌਰ ਸੋਮਵਾਰ ਨੂੰ ਦਿਨ ਭਰ ਜਾਰੀ ਰਹਿ ਸਕਦਾ ਹੈ।

    ਕੁੱਝ ਇਲਾਕਿਆਂ ‘ਚ ਭਾਰੀ ਮੀਂਹ ਪੈਣ ਕਾਰਨ ਪਾਣੀ ਭਰਨ ਦੀ ਸਮੱਸਿਆ ਵੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਸਵੇਰੇ ਦਫ਼ਤਰ ਲਈ ਰਵਾਨਾ ਹੋਏ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੋਇਡਾ-ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਗੁਰੂਗ੍ਰਾਮ, ਫ਼ਰੀਦਾਬਾਦ, ਪਲਵਾਲ ‘ਚ ਬਾਰਸ਼ ਜਾਰੀ ਹੈ।

    ਐਨਸੀਆਰ ਸ਼ਹਿਰਾਂ ਤੋਂ ਵੀ ਸੜਕਾਂ ‘ਤੇ ਪਾਣੀ ਭਰਨ ਦੀ ਜਾਣਕਾਰੀ ਆ ਰਹੀ ਹੈ। ਭਾਰੀ ਬਾਰਸ਼ ਤੋਂ ਬਾਅਦ ਦਿੱਲੀ ਦੀ ਆਵਾਜਾਈ ‘ਚ ਇਕ ਵਾਰ ਫਿਰ ਭਾਰੀ ਟ੍ਰੈਫਿਕ ਜਾਮ ਹੋ ਗਿਆ। ਸੋਮਵਾਰ ਸ਼ਾਮ ਭਾਰੀ ਬਾਰਸ਼ ਤੋਂ ਬਾਅਦ ਲੋਕਾਂ ਨੂੰ ਸੜਕਾਂ ਦੇ ਹੜ੍ਹਾਂ ਕਾਰਨ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ।

    ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਮੌਨਸੂਨ 2 ਦਿਨ ਪਹਿਲਾਂ ਯਾਨੀ 25 ਜੂਨ ਨੂੰ ਦਿੱਲੀ ਤੇ ਗੁਆਂਢੀ ਰਾਜ ਹਰਿਆਣਾ ‘ਚ ਦਸਤਕ ਦੇ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਸ ਸੰਬੰਧੀ ਓਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਅਨੁਸਾਰ ਇਸ ਪੂਰੇ ਹਫ਼ਤੇ ਕੁੱਝ ਹੱਦ ਤਕ ਬੱਦਲਵਾਈ ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।

    24 ਤੇ 25 ਜੂਨ ਨੂੰ ਓਰੇਂਜ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਰਾਜਧਾਨੀ ਵਿੱਚ ਮਾਨਸੂਨ ਦੇ ਦਸਤਕ ਦੀ ਸੰਭਾਵਨਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਵੇਂ ਮੀਂਹ ਕਾਰਨ ਹਵਾ ‘ਚ ਨਮੀ ਦੀ ਮਾਤਰਾ ਵਧ ਸਕਦੀ ਹੈ, ਪਰ ਤਾਪਮਾਨ ਹੁਣ 40 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿਣ ਦੀ ਉਮੀਦ ਹੈ। ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਤਾਪਮਾਨ ‘ਚ ਹੋਰ ਗਿਰਾਵਟ ਆਵੇਗੀ।

    LEAVE A REPLY

    Please enter your comment!
    Please enter your name here