ਬਰਨਾਲਾ, ਜਨਗਾਥਾ ਟਾਇਮਜ਼: (ਰਵਿੰਦਰ)
ਬਰਨਾਲਾ : ਬਰਨਾਲਾ ਦੇ ਪਿੰਡ ਸ਼ੀਨੀਵਾਲ ਖੁਰਦ ਵਿਚੋਂ ਪੁਲਿਸ ਨੇ 3 ਔਰਤਾਂ ਅਤੇ 7 ਪੁਰਸ਼ਾਂ ਨੂੰ ਦੇਹ ਵਪਾਰ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਦੇਹ ਵਪਾਰ ਦੀ ਸਰਗਨਾ ਹਰਜਿੰਦਰ ਕੌਰ ਨੇ ਦੱਸਿਆ ਹੈ ਕਿ ਉਹ ਅਤੇ ਉਸਦਾ ਪਤੀ ਬਿਮਾਰ ਰਹਿੰਦਾ ਸੀ, ਇਸ ਕਰਕੇ ਉਹ ਇਹ ਕੰਮ ਕਰਦੇ ਸਨ। ਲੜਕੀਆ ਨੂੰ ਘਰ ਲੈ ਕੇ ਆਉਂਦੇ ਸਨ ਅਤੇ ਉਹਨਾਂ ਨੂੰ 500 ਰੁਪਏ ਦਿੰਦੇ ਸਨ।
ਏਐੱਸਪੀ ਪ੍ਰਗਿਆ ਜੈਨ ਨੇ ਜਾਣਕਾਰੀ ਦਿੱਤੀ ਕਿ ਪਿੰਡ ਛੀਨੀਵਾਲ ਖੁਰਦ ਦੇ ਇਕ ਘਰ ਵਿਚ ਦੇਹ ਵਪਾਰ ਦਾ ਅੱਡਾ ਚੱਲ ਰਿਹਾ ਹੈ, ਜਿਸ ਦੇ ਬਾਅਦ ਉਸ ਘਰ ਵਿਚ ਰੇਡ ਕੀਤੀ ਅਤੇ ਘਰ ਦੀ ਮਾਲਕਣ ਅਤੇ 2 ਹੋਰ ਮਹਿਲਾਵਾ ਅਤੇ 7 ਪੁਰਸ਼ ਨੂੰ ਮੌਕੇ ਉੱਤੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।