ਚੀਨ ਨੂੰ ਕਰਾਰਾ ਜਵਾਬ ਦੇਵੇਗਾ ਭਾਰਤ, ਫੌਜ ਨੂੰ ਹਥਿਆਰ ਤੇ ਗੋਲ਼ਾ ਬਾਰੂਦ ਖ਼ਰੀਦਣ ਦੀ ਦਿੱਤੀ ਖੁੱਲ੍ਹ :

    0
    161

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਭਾਰਤ-ਚੀਨ ਸਰਹੱਦੀ ਵਿਵਾਦ ਦਰਮਿਆਨ ਕੇਂਦਰ ਸਰਕਾਰ ਨੇ ਫੌਜ ਦੀ ਤਾਕਤ ਵਧਾਉਣ ਦਾ ਫ਼ੈਸਲਾ ਲਿਆ ਹੈ। ਸਰਕਾਰ ਨੇ ਤਿੰਨਾ ਫੌਜਾਂ ਨੂੰ ਹਥਿਆਰ ਤੇ ਗੋਲ਼ਾ ਬਾਰੂਦ ਖ਼ਰੀਦਣ ਲਈ 500 ਕਰੋੜ ਰੁਪਏ ਤਕ ਦੀ ਤੁਰੰਤ ਖ਼ਰੀਦ ਦੀ ਮਨਜ਼ੂਰੀ ਦਿੱਤੀ ਹੈ। ਫੌਜ ਦੇ ਤਿੰਨੇ ਅੰਗਾਂ ‘ਚ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਸ਼ਾਮਲ ਹੈ।

    ਸਰਕਾਰ ਨੇ ਇਕ ਹੀ ਵਿਕਰੇਤਾ ਤੋਂ ਜ਼ਰੂਰੀ ਹਥਿਆਰ ਤੇ ਉਪਕਰਨ ਖਰੀਦਣ ਦੀ ਵਿਸ਼ੇਸ਼ ਛੋਟ ਦੇਕੇ ਖ਼ਰੀਦ ‘ਚ ਹੋਣ ਵਾਲੀ ਦੇਰੀ ਨੂੰ ਘਟਾਇਆ ਹੈ। ਵਿਸ਼ੇਸ਼ ਵਿੱਤੀ ਸ਼ਕਤੀਆਂ ਬਲਾਂ ਨੂੰ ਐੱਲਏਸੀ ‘ਤੇ ਆਪਣੀਆਂ ਅਭਿਆਨ ਤਿਆਰੀਆਂ ਵਧਾਉਣ ਲਈ ਬਹੁਤ ਘੱਟ ਸਮੇਂ ‘ਚ ਹਥਿਆਰ ਖ਼ਰੀਦਣ ਲਈ ਆਗਿਆ ਦਿੱਤੀ ਗਈ ਹੈ।

    ਇਸ ਤੋਂ ਪਹਿਲਾਂ ਸਰਕਾਰ ਭਾਰਤੀ ਫੌਜ ਨੂੰ ਐੱਲਏਸੀ ‘ਤੇ ਚੀਨ ਦੀ ਕਿਸੇ ਵੀ ਕਰਤੂਤ ਦਾ ਜਵਾਬ ਦੇਣ ਲਈ ਫਾਇਰਿੰਗ ਦੀ ਖੁੱਲ੍ਹੀ ਛੋਟ ਦੇ ਦਿੱਤੀ ਹੈ। ਹੁਣ ਫੌਜ ਨੂੰ ਸਰਹੱਦ ‘ਤੇ ਚੀਨ ਨਾਲ ਨਜਿੱਠਣ ਲਈ ਹਥਿਆਰ ਚਲਾਉਣ ਤੇ ਗੋਲ਼ਾਬਾਰੀ ਦੀ ਛੋਟ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਚੀਨ ਨਾਲ ਹੋਈਆਂ ਸੰਧੀਆਂ ਨੂੰ ਤੋੜ ਦਿੱਤਾ ਗਿਆ ਹੈ ਜਾਂ ਨਹੀਂ।

    ਭਾਰਤ-ਚੀਨ ਵਿਚਾਲੇ 15 ਜੂਨ ਨੂੰ ਹੋਈ ਹਿੰਸਕ ਝੜਪ ਤੋਂ ਬਾਅਦ ਵਿਵਾਦ ਛੇਤੀ ਖ਼ਤਮ ਹੋਣ ਦੀ ਸੰਭਾਵਨਾ ਨਹੀਂ ਹੈ। ਮੁੜ ਤੋਂ ਟਕਰਾਅ ਹੋਣ ਦੇ ਖਦਸ਼ੇ ਤਹਿਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਥਲ ਸੈਨਾ, ਹਵਾਈ ਸੈਨਾ ਤੇ ਜਲ ਸੈਨਾ ਨੂੰ ਪਹਿਲਾਂ ਹੀ ਇਹ ਨਿਰਦੇਸ਼ ਦਿੱਤਾ ਹੈ ਕਿ ਉਹ ਐੱਲਏਸੀ ‘ਤੇ ਆਪਣੀਆਂ ਤਿਆਰੀਆਂ ਵਧਾਉਣ ਲਈ ਨਿਰਦੇਸ਼ ਦਿੱਤੇ ਹਨ।

    LEAVE A REPLY

    Please enter your comment!
    Please enter your name here