ਸਿਵਲ ਹਸਪਤਾਲ ਵਿਖੇ ‘ਅੰਤਰਰਾਸ਼ਟਰੀ ਨਰਸਿੰਗ ਦਿਵਸ’ ਮਨਾਇਆ ਗਿਆ :

    0
    144

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ‘ਨਰਸਿੰਗ ਡੇਅ’ ਦੇ ਮੌਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਜਿੱਥੇ ਸੇਵਾ ਮੁੱਖੀ ਕਿਤੇ ਨੂੰ ਅਪਨਾਉਣ ਵਾਲੀਆ ਨਰਸਾਂ ਦੇ ਜ਼ਜ਼ਬੇ ਨੂੰ ਸਲਾਮ ਕੀਤਾ ਉੱਥੇ ਕੋਰੋਨਾ ਖ਼ਿਲਾਫ਼ ਜੰਗ ਵਿੱਚ ਜੂਝ ਰਹੇ ਨਰਸਿੰਗ ਸਟਾਫ਼ ਨੇ ਵੀ ਇਸ ਔਖੀ ਘੜੀ ਵਿੱਚ ਉਹਨਾਂ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਮਨ ਨੂੰ ਸੰਤੋਖ਼ ਕਰਨ ਵਾਲਾ ਸੇਵਾ ਕਾਰਜ ਦੱਸਿਆ। ਇਸ ਮੌਕੇ ਜਿੱਥੇ ਕੇਕ ਕੱਟਦਿਆ ਉੱਥੇ ਸਮਾਜ ਸੇਵੀ ਸੰਸਥਾਵਾ ਵਲੋਂ ਨਰਸਾਂ ਪ੍ਰਤੀ ਧੰਨਵਾਦ ਜਤਾਇਆ ਗਿਆ।

    ‘ਅੰਤਰਰਾਸ਼ਟਰੀ ਨਰਸਿੰਗ ਦਿਵਸ’ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਦੱਸਿਆ ਇਹ ਫਲੋਰੈਸ ਨਾਇਟਿੰਗੇਲ ਨੂੰ ਸਮੱਰਪਿਤ ਇਹ ਦਿਵਸ ਵਿਸ਼ਵ ਸਿਹਤ ਲਈ ਨਰਸਿੰਘ ਦੇ ਥੀਮ ਦੇ ਆਧਾਰਿਤ ਮਨਾਇਆ ਜਾ ਰਿਹਾ ਹੈ। ਜਿਸ ਦੀ ਸ਼ੁਰੂਆਤ 1865 ਤੋਂ ਕੀਤੀ ਗਈ। ਅਗਲੇਰੀ ਕਤਾਰ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਮਰੀਜ਼ਾਂ ਨੂੰ ਸੇਵਾਵਾਂ ਦੇਣ ਵਾਲੇ ਨਰਸਿੰਗ ਸਟਾਫ਼ ਆਪਣੇ ਜੀਵਨ ਨੂੰ ਖਤਰੇ ਵਿੱਚ ਪਾ ਕੇ ਹਜ਼ਾਰਾਂ ਜ਼ਿੰਦਗੀਆਂ ਨੂੰ ਬਚਾਉਣ ਦੀ ਸੇਵਾ ਸਰਨ ਵਾਲੇ ਹੀ ਸਿਹਤ ਵਿਭਾਗ ਅਸਲੀ ਹੀਰੋ ਹਨ। ਉਹਨਾਂ ਨੂੰ ਨਰਸਿੰਗ ਸਟਾਫ਼ ਨੂੰ ਇਸ ਦਿਨ ਦੀ ਮੁਬਾਰਿਕ ਬਾਅਦ ਦਿੰਦਿਆ ਉਹਨਾਂ ਨੂੰ ਅਯੋਕੇ ਸਮੇਂ ਵਿੱਚ ਆਪਣੀ ਡਿਊਟੀ ਤਨਦੇਹੀ ਸਮੱਰਪਿਤ ਭਾਵਨਾ ਨਾਲ ਕਰਨ ਦੀ ਲਈ ਹੌਂਸਲਾ ਅਫ਼ਜਾਈ ਕੀਤੀ। ਸਿਵਲ ਹਸਪਤਾਲ ਵਿੱਚ ਅੱਜ ਕਰਵੇ ਗਏ। ਅੱਜ ਦੇ ਸਮਾਗਮ ਦੌਰਾਨ ਸੈਵ ਸੇਵੀ ਸੰਸਥਾਂ ਕਾਰਮਲੀਟ ਸ਼ੋਸ਼ਲ ਸਰਵਿੰਸ ਅਤੇ ਚਾਇਲਡ ਲਾਇਨ ਹੁਸ਼ਿਆਰਪੁਰ ਵਲੋਂ ਨਰਸਿੰਗ ਸਟਾਫ਼ ਲਈ ਸੰਸਥਾ ਵਲੋਂ ਹੱਥੀ ਬਣਾਏ ਗਏ ਮਾਸਕ ਤੇ ਹੋਰ ਸਾਜ਼ੋ-ਸਮਾਨ ਦਿੱਤਾ ਗਿਆ।

    ਇਸ ਮੌਕੇ ਸੰਸਥਾ ਦੇ ਮੈਂਬਰ ਵੀਨਾ, ਜਾਮਨੀ , ਕੌਂਸਲਰ ਲਾਇਦਾ, ਅਤੇ ਅਜੀਤ ਹਾਜ਼ਿਰ ਸਨ। ਇਸ ਮੌਕੇ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਸਾਬਕਾ ਸੰਸਦ ਅਵਿਨਾਸ਼ ਰਾਏ ਖੰਨਾ ਵਲੋਂ ਵੀ ਸਿਵਲ ਹਸਪਤਾਲ ਵਿਖੇ ‘ਨਰਸਿੰਗ ਡੇ’ ਮੌਕੇ ਕੇਕ ਕੱਟ ਕੇ ਨਰਸਿੰਗ ਸਟਾਫ਼ ਦਾ ਹੌਂਸਲਾ ਵਧਾਇਆ। ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿਦੰਰ ਸਿੰਘ ਦੀ ਤੇ ਡਾ. ਨਮਿਤਾ ਘਈ ਦੀ ਮੌਜਦਗੀ ਵਿੱਚ ਸਾਬਕਾ ਸੰਸਦ ਮੈਬਰ ਅਵਿਨਾਸ਼ ਰਾਏ ਖੰਨਾ ਵਲੋਂ ਵੀ ਨਰਸਿੰਗ ਸਟਾਫ਼ ਨਾਲ ਕੇਕ ਕੱਟਕੇ ਕੋਵਿਡ-19 ਨਾਲ ਲੜ ਰਹੀਆ ਮੈਡੀਕਲ ਅਤੇ ਨਰਸਿੰਗ ਸਟਾਫ਼ ਹੌਂਸਲਾ ਵਧਾਇਆ ਗਿਆ।

    LEAVE A REPLY

    Please enter your comment!
    Please enter your name here