ਜਲੰਧਰ, ਜਨਗਾਥਾ ਟਾਇਮਜ਼: (ਸਿਮਰਨ)
ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਨੇ ਪੰਜਾਬ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਜੱਦੀ ਘਰਾਂ ਵਿਚ ਭੇਜਣ ਲਈ 8ਵੀਂ ਰੇਲ ਗੱਡੀ ਰਵਾਨਾ ਕੀਤੀ। 1211 ਮੁਸਾਫ਼ਰਾਂ ਨੂੰ ਲੈ ਕੇ ਇਹ ਗੱਡੀ ਰਾਤ 11.00 ਵਜੇ ਯੂ. ਪੀ. ਵਿਚ ਅਯੋਧਿਆ ਲਈ ਰਵਾਨਾ ਹੋਈ। ਪੰਜਾਬ ਸਰਕਾਰ ਇਹਨਾਂ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਭੇਜਣ ਦਾ ਖ਼ਰਚਾ ਝੱਲ ਰਹੀ ਹੈ।