ਦਫ਼ਤਰ ‘ਚ ਹੁਣ ਨਹੀਂ ਪਾ ਸਕੋਗੇ ਚੱਪਲ, ਫਟੀ ਜੀਂਨਸ, ਏਅਰ ਇੰਡੀਆ ਨੇ ਜਾਰੀ ਕੀਤਾ ਡ੍ਰੈੱਸ ਕੋਡ

    0
    126

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਆਰਥਿਕ ਸੰਕਟ ਨਾਲ ਜੂਝ ਰਹੀ ਏਅਰ ਇੰਡੀਆ ਕੰਪਨੀ ਇੱਕ ਵਾਰ ਫਿਰ ਚਰਚਾ ਵਿਚ ਹੈ। ਇਸ ਦਾ ਕਾਰਨ ਤਨਖ਼ਾਹ ਵਿੱਚ ਕਟੌਤੀ ਜਾਂ ਵਿੱਤੀ ਤੰਗੀ ਨਹੀਂ, ਪਰ ਉਸ ਵੱਲੋਂ ਆਪਣੇ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਕੁੱਝ ਨਿਰਦੇਸ਼ ਹਨ।

    ਦੱਸ ਦਈਏ ਕਿ ਏਅਰ ਇੰਡੀਆ ਨੇ ਆਪਣੇ ਕਰਮਚਾਰੀਆਂ ਲਈ ਡ੍ਰੈੱਸ ਕੋਡ ਜਾਰੀ ਕੀਤਾ ਹੈ। ਦੱਸਿਆ ਗਿਆ ਹੈ ਕਿ ਦਫ਼ਤਰ ਵਿੱਚ ਸ਼ਾਰਟਸ, ਫਟੇ ਜੀਨਸ ਜਾਂ ਟੀ-ਸ਼ਰਟ ਪਾਉਣਾ ਮਨ੍ਹਾ ਹੈ। ਏਅਰ ਇੰਡੀਆ ਵੱਲੋਂ ਜਾਰੀ ਇਹ ਨਿਰਦੇਸ਼, ਜੋ ਵਿਕਾਊ ਹੋਣ ਦੇ ਕੰਢੇ ‘ਤੇ ਹੈ, ਲੋਕਾਂ ਨੂੰ ਹੈਰਾਨ ਕਰ ਰਿਹਾ ਹੈ।

    ਇੱਕ ਖ਼ਬਰ ਮੁਤਾਬਕ ਏਅਰ ਇੰਡੀਆ ਨੇ ਮੰਗਲਵਾਰ ਨੂੰ ਇਸ ਡ੍ਰੈੱਸ ਕੋਡ ਨੂੰ ਜਾਰੀ ਕੀਤਾ ਹੈ। ਲਿਖਿਆ ਹੈ, ‘ਹਰ ਕਰਮਚਾਰੀ ਸਾਡੀ ਕੰਪਨੀ ਦਾ ਬ੍ਰਾਂਡ ਅੰਬੈਸਡਰ ਹੈ। ਉਸ ਦਾ ਪਹਿਰਾਵਾ ਕੰਪਨੀ ਦੇ ਅਕਸ ਨੂੰ ਪ੍ਰਭਾਵਿਤ ਕਰਦਾ ਹੈ।”

    ਅੱਗੇ ਕਿਹਾ ਗਿਆ ਹੈ ਕਿ ਜਿਨ੍ਹਾਂ ਕਰਮਚਾਰੀਆਂ ਲਈ ਵਰਦੀ ਤੈਅ ਕੀਤੀ ਜਾਂਦੀ ਹੈ, ਉਸ ਵਿੱਚ ਹੀ ਆਉਣਾ ਹੈ। ਉੱਧਰ ਜਿਨ੍ਹਾਂ ਕੋਲ ਵਰਦੀਆਂ ਨਹੀਂ ਪਰ ਉਨ੍ਹਾਂ ਨੂੰ ਕੰਮ ਕਰਨ ਵਾਲੇ ਵਾਤਾਵਰਣ ਮੁਤਾਬਕ ਢੁਕਵੇਂ ਕੱਪੜੇ ਪਾ ਕੇ ਆਉਣੇ ਹਨ।

    ਨਿਯਮਾਂ ਨੂੰ ਤੋੜਨ ‘ਤੇ ਕਾਰਵਾਈ ਦੀ ਚਿਤਾਵਨੀ :

    ਏਅਰ ਇੰਡੀਆ ਕੰਪਨੀ ਨੇ ਲਿਖਿਆ, ‘ਕਰਮਚਾਰੀ ਨੂੰ ਚੰਗੀ ਤਰ੍ਹਾਂ ਤਿਆਰ ਹੋਣਾ ਪਵੇਗਾ। ਸ਼ੌਰਟਸ, ਟੀ-ਸ਼ਰਟ, ਜੀਨਸ, ਸਲੀਪਰ, ਸੈਂਡਲ, ਫਟੀ ਜੀਨਸ, ਫਲਿੱਪ ਫਲਾਪ ਵਰਗੇ ਆਮ ਕੱਪੜੇ ਨਹੀਂ ਚੱਲਣਗੇ। ਬਹੁਤ ਤੰਗ, ਬਹੁਤ ਢਿੱਲੇ, ਛੋਟੇ ਤੇ ਪਾਰਦਰਸ਼ੀ ਕੱਪੜੇ ਵੀ ਨਹੀਂ ਪਹਿਨ ਕੇ ਆਉਣੇ।” ਅੱਗੇ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਕਰਮਚਾਰੀ ਆਦੇਸ਼ਾਂ ਮੁਤਾਬਕ ਨਹੀਂ ਆਉਂਦੇ ਤਾਂ ਪ੍ਰਬੰਧਨ ਨੂੰ ਸਖ਼ਤ ਕਾਰਵਾਈ ਕਰਨ ਦਾ ਅਧਿਕਾਰ ਹੈ।

    LEAVE A REPLY

    Please enter your comment!
    Please enter your name here