ਜਨਮ ਦਿਨ ਮੌਕੇ ਬੱਚਿਆਂ ਨੂੰ ਮੁਹੱਈਆ ਕਰਵਾਈ ਸਟੇਸ਼ਨਰੀ :

    0
    154

    ਬਠਿੰਡਾ, ਜਨਗਾਥਾ ਟਾਇਮਜ਼ : (ਸਿਮਰਨ)

    ਬਠਿੰਡਾ : ਬਠਿੰਡਾ ਦੇ ਇਕਾਂਤਵਾਸ ਕੇਂਦਰਾਂ ਵਿੱਚ ਰਹਿ ਰਹੇ ਵਿਅਕਤੀਆਂ ਦੀ ਸੇਵਾ ਸੰਭਾਲ ’ਚ ਜੁਟੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਅਮਿਤ ਗਰਗ ਨੇ ਅੱਜ ਆਪਣੇ ਜਨਮ ਦਿਨ ਮੌਕੇ ਬੇਲੋੜਾ ਖ਼ਰਚਾ ਕਰਨ ਦੀ ਥਾਂ ਇਕਾਂਤਵਾਸ ਕੇਂਦਰ ’ਚ ਰਹਿ ਰਹੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ। ਦੱਸਣਯੋਗ ਹੈ ਕਿ ਇਕਾਂਤਵਾਸ ਕੇਂਦਰਾਂ ’ਚ ਇਸ ਸਮੇਂ ਜ਼ੋ ਸ਼ਰਧਾਲੂ ਰਹਿ ਰਹੇ ਹਨ ਉਨ੍ਹਾਂ ਵਿਚੋਂ ਕੁਝ ਨਾਲ ਛੋਟੇ ਬੱਚੇ ਵੀ ਹਨ। ਇੰਨਾਂ ਬੱਚਿਆਂ ਨੂੰ ਰੌਚਕਚਕ ਗਤੀਵਿਧੀਆਂ ਨਾਲ ਜ਼ੋੜਨ ਲਈ ਪ੍ਰਸ਼ਾਸਨ ਵੱਲੋਂ ਉੱਦਮ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਬੱਚੇ ਇਸ ਤਰ੍ਹਾਂ ਦੇ ਮਾਹੌਲ ਵਿਚ ਕਿਸੇ ਤਣਾਅ ਵਿਚ ਨਾ ਆਉਣ ਅਤੇ ਸੁੱਖੀ ਸਾਂਦੀ ਆਪਣੇ ਪਰਿਵਾਰ ਨਾਲ ਇਹ ਇਕਾਂਤਵਾਸ ਪੂਰਾ ਕਰਕੇ ਘਰ ਜਾਣ।

    ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਦੱਸਿਆ ਕਿ ਨੌਜਵਾਨ ਵੇਲਫੇਅਰ ਸੁਸਾਇਟੀ ਦੇ ਮੈਂਬਰ ਅਮਿਤ ਗਰਗ ਜਿਸ ਦਾ ਅੱਜ ਜਨਮ ਦਿਨ ਸੀ ਨੇ ਆਪਣੇ ਜਨਮ ਦਿਨ ਨੂੰ ਯਾਦਗਾਰ ਬਣਾਉਣ ਲਈ ਇਨ੍ਹਾਂ ਬੱਚਿਆਂ ਲਈ ਸਟੇਸ਼ਨਰੀ ਦਾ ਪ੍ਰਬੰਧ ਕਰਕੇ ਦਿੱਤਾ ਜੋ ਕਿ ਇਨ੍ਹਾਂ ’ਚ ਵੰਡ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਇਕਾਂਤਵਾਸ ਵਿਚ ਰਹਿ ਰਹੇ ਬੱਚਿਆਂ ਨੂੰ ਸਟੇਸ਼ਨਰੀ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਤਾਂ ਜੋ ਇਹ ਬੱਚੇ ਚਿੱਤਰਕਾਰੀ ਜਾਂ ਪੜ੍ਹਾਈ ਸੰਬੰਧੀ ਹੋਰ ਗਤੀਵਿਧੀਆਂ ਵਿਚ ਲੱਗ ਸਕਣ ਅਤੇ ਇਨ੍ਹਾਂ ਦਾ ਸਮਾਂ ਬੋਰੀਅਤ ਵਾਲਾ ਨਾ ਰਹੇ।

    ਰੋਹਿਤ ਕੁਮਾਰ ਨੇ ਇਸ ਸੰਬੰਧੀ ਦੱਸਿਆ ਕਿ ਜਦ ਬੱਚਿਆਂ ਨੂੰ ਸਟੇਸ਼ਨਰੀ ਮਿਲੀ ਤਾਂ ਉਨ੍ਹਾਂ ਦੇ ਚਿਹਰਿਆਂ ਦੀ ਖੁਸ਼ੀ ਦੱਸ ਰਹੀ ਸੀ ਕਿ ਉਹ ਆਪਣੀਆਂ ਕਿਤਾਬਾਂ ਨੂੰ ਕਿੰਨਾ ਮਿੱਸ ਕਰ ਰਹੇ ਸਨ। ਬੱਚਿਆਂ ਦੇ ਮਾਪਿਆਂ ਨੇ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਬੱਚੇ ਕੁੱਝ ਸਮਾਂ ਆਪਣੀ ਪੜ੍ਹਾਈ, ਚਿੱਤਰਕਾਰੀ ਵਿਚ ਲਗਾਉਣਗੇ ਜਿਸ ਨਾਲ ਉਨ੍ਹਾਂ ਦਾ ਮਨ ਵੀ ਲੱਗਿਆ ਰਹੇਗਾ ਅਤੇ ਉਹ ਉਸਾਰੂ ਗਤੀਵਿਧੀਆਂ ਵਿਚ ਲੱਗ ਸਕਣਗੇ।

    LEAVE A REPLY

    Please enter your comment!
    Please enter your name here