ਇਸ ਜ਼ਿਲ੍ਹੇ ‘ਚ ਨਹੀਂ ਖੁੱਲ੍ਹਣਗੇ ਸ਼ਰਾਬ ਦੇ ਠੇਕੇ !

    0
    150

    ਬਰਨਾਲਾ, ਜਨਗਾਥਾ ਟਾਇਮਜ਼, (ਸਿਮਰਨ)

    ਬਰਨਾਲਾ : ਇੱਥੋਂ ਦੇ ਸ਼ਰਾਬ ਠੇਕੇਦਾਰਾਂ ਨੇ ਠੇਕੇ ਖੋਲ੍ਹਣ ‘ਚ ਮਿਲੀ ਛੋਟ ਦੇ ਬਾਵਜੂਦ ਠੇਕੇ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਪੰਜਾਬ ਦੇ ਬਾਕੀ ਕਈ ਜ਼ਿਲ੍ਹਿਆਂ ‘ਚ ਅੱਜ ਸ਼ਰਾਬ ਦੇ ਠੇਕੇ ਖੁੱਲ੍ਹ ਰਹੇ ਹਨ ਤੇ ਸ਼ਰਾਬ ਦੀ ਹੋਮ ਡਿਲਿਵਰੀ ਦੀ ਵੀ ਇਜਾਜ਼ਤ ਦਿੱਤੀ ਗਈ ਹੈ।

    ਬਰਨਾਲਾ ‘ਚ ਠੇਕੇਦਾਰਾਂ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਕਰਫ਼ਿਊ ਦੌਰਾਨ ਬੰਦ ਰਹੇ ਸ਼ਰਾਬ ਦੇ ਠੇਕਿਆਂ ਦੀ ਫ਼ੀਸ ਮਾਫ਼ੀ ਸੰਬੰਧੀ ਕੁੱਝ ਸਪਸ਼ਟ ਨਹੀਂ ਕਰ ਰਹੀ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਸਿਰਫ਼ ਚਾਰ ਘੰਟਿਆਂ ਲਈ ਦਿੱਤੀ ਜਾ ਰਹੀ ਹੈ ਜਦਕਿ ਫ਼ੀਸ ਪੂਰੇ ਦਿਨ ਦੀ ਮੰਗੀ ਜਾ ਰਹੀ ਹੈ।

    ਅਜਿਹੇ ਕਾਰਨਾਂ ਦੇ ਵਿਰੋਧ ‘ਚ ਬਰਨਾਲਾ ‘ਚ ਫ਼ਿਲਹਾਲ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹ ਰਿਹਾ।

    LEAVE A REPLY

    Please enter your comment!
    Please enter your name here